• Are electric vehicles worth it in Australia?| Fuel in Focus - ਆਸਟ੍ਰੇਲੀਆ ਐਕਸਪਲੇਨਡ: ਕੀ ਇਲੈਕਟ੍ਰਿਕ ਵਾਹਨ ਤੁਹਾਡੇ ਲਈ ਸਹੀ ਚੋਣ ਹੈ? ਖਰਚ, ਬਚਤ ਅਤੇ ਚਾਰਜਿੰਗ ਬਾਰੇ ਪੂਰੀ ਜਾਣਕਾਰੀ
    Jun 14 2026
    Electric vehicles are becoming more common on Australian roads as fuel prices remain unstable and more drivers look for cheaper ways to travel. Here's what you need to know if you are thinking about making the switch. - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨਾਂ (EVs) ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਪ੍ਰੋਤਸਾਹਨਾਂ, ਘੱਟ ਚੱਲਣ ਵਾਲੇ ਖਰਚਿਆਂ ਕਾਰਨ ਬਹੁਤ ਸਾਰੇ ਲੋਕ EV ਖਰੀਦਣ ਬਾਰੇ ਸੋਚ ਰਹੇ ਹਨ। ਪਰ ਕੀ ਇਹ ਹਰ ਡਰਾਈਵਰ ਲਈ ਵਿਹਾਰਕ ਵਿਕਲਪ ਹੈ? ਇਸ ਰਿਪੋਰਟ ਵਿੱਚ ਜਾਣੋ EV ਦੀ ਕੀਮਤ, ਬਚਤ, ਚਾਰਜਿੰਗ, ਰੇਂਜ ਅਤੇ ਸੈਕਿੰਡ-ਹੈਂਡ ਮਾਰਕੀਟ ਨਾਲ ਜੁੜੀਆਂ ਅਹਿਮ ਗੱਲਾਂ।
    Show More Show Less
    7 mins
  • What to expect when visiting the veterinarian - ਪਾਲਤੂ ਜਾਨਵਰਾਂ ਦੀ ਸਿਹਤ ਲਈ ਨਿਯਮਿਤ ਵੈਟ ਵਿਜ਼ਿਟ ਕਿਉਂ ਹੈ ਜ਼ਰੂਰੀ?
    Jun 3 2026
    Regular veterinary visits play an important role in keeping your pet healthy and happy. Find out what to expect at a veterinary clinic in Australia, from routine check-ups and vaccinations to advice on caring for your pet’s wellbeing. - ਆਸਟ੍ਰੇਲੀਆ ਵਿੱਚ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਜੋ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਹਨ। ਵੈਟਰਨਰੀ ਮਾਹਿਰਾਂ ਦੇ ਅਨੁਸਾਰ, ਨਿਯਮਿਤ ਚੈੱਕ-ਅੱਪ ਨਾਲ ਜਾਨਵਰਾਂ ਦੀਆਂ ਛੁਪੀਆਂ ਸਿਹਤ ਸਮੱਸਿਆਵਾਂ ਦੀ ਜਲਦੀ ਪਛਾਣ ਹੋ ਸਕਦੀ ਹੈ ਅਤੇ ਬਿਮਾਰੀਆਂ ਤੋਂ ਪਹਿਲਾਂ ਹੀ ਰੋਕਥਾਮੀ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, ਸਹੀ ਤਿਆਰੀ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸਮੇਂ ਸਿਰ ਕਾਰਵਾਈ ਪਾਲਤੂ ਜਾਨਵਰ ਦੀ ਜ਼ਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
    Show More Show Less
    7 mins
  • A guide to fuel types in Australia | Fuel in Focus - ਆਸਟ੍ਰੇਲੀਆ ਐਕਸਪਲੇਨਡ: ਤੇਲ ਦੀਆਂ ਕਿਸਮਾਂ ਬਾਰੇ ਸੁਝਾਅ , 'ਫਿਉਲ ਇਨ ਫੋਕਸ-3'
    May 28 2026
    Drivers across Australia are paying more at the bowser as fuel prices remain unstable. So does it make sense to go for cheaper petrol options when filling up? The answer depends largely on your engine requirements, as not every fuel works for every vehicle. - ਆਸਟ੍ਰੇਲੀਆ ਭਰ ਵਿੱਚ ਬਾਲਣ ਦੀਆਂ ਕੀਮਤਾਂ ਵਿੱਚ ਅਸਥਿਰਤਾ ਕਾਰਨ ਡਰਾਇਵਰਾਂ ਨੂੰ ਪੈਟਰੋਲ ਪੰਪਾਂ ਉੱਤੇ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ। ਤਾਂ ਕੀ ਤੇਲ ਭਰਵਾਉਂਦੇ ਸਮੇਂ ਸਸਤੇ ਪੈਟਰੋਲ ਵਿਕਲਪਾਂ ਨੂੰ ਚੁਣਨਾ ਸਮਝਦਾਰੀ ਹੈ? ਇਸ ਦਾ ਜਵਾਬ ਕਾਫੀ ਹੱਦ ਤੱਕ ਤੁਹਾਡੇ ਇੰਜਣ ਦੀਆਂ ਲੋੜਾਂ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਹਰ ਤੇਲ, ਹਰ ਵਾਹਨ ਦੇ ਲਈ ਢੁੱਕਵਾਂ ਨਹੀਂ ਹੁੰਦਾ।
    Show More Show Less
    6 mins
  • Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2'
    May 18 2026
    Australia's petrol and diesel prices remain under pressure. The RBA’s decision to hike the cash rate this month is adding to the financial strain facing many households. We look at some free and independent support services that are available to help people manage financial stress. - ਅਮਰੀਕਾ-ਈਰਾਨ ਜੰਗ ਦੇ ਲੰਮਾ ਖਿੱਚਣ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਦਬਾਅ ਜਾਰੀ ਹੈ। ਇਸਦੇ ਨਾਲ ਹੀ ਰਿਜ਼ਰਵ ਬੈਂਕ ਵੱਲੋਂ ਨਕਦੀ ਦਰਾਂ ਵਿੱਚ ਵਾਧੇ ਨੇ ਪਰਿਵਾਰਾਂ ਲਈ ਖਰਚੇ ਸੰਭਾਲਣ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ। ਇਸ ਰਿਪੋਰਟ ਵਿੱਚ ਜਾਣੋ ਕਿ ਵੱਧ ਰਹੀਆਂ ਈਂਧਨ ਕੀਮਤਾਂ, ਕਿਰਾਏ, ਮੋਰਟਗੇਜ ਅਤੇ ਰੋਜ਼ਾਨਾ ਦੇ ਖਰਚਿਆਂ ਦੇ ਦੌਰਾਨ ਆਸਟ੍ਰੇਲੀਆ 'ਚ ਲੋਕਾਂ ਲਈ ਕਿਹੜੀਆਂ ਮੁਫ਼ਤ ਅਤੇ ਸੁਤੰਤਰ ਮਾਲੀ ਸਹਾਇਤਾ ਸੇਵਾਵਾਂ ਉਪਲਬਧ ਹਨ।
    Show More Show Less
    6 mins
  • Are you prepared for Australia’s flu season? - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਆਸਟ੍ਰੇਲੀਆ ਦੇ ਫਲੂ ਸੀਜ਼ਨ ਲਈ ਤਿਆਰ ਹੋ?
    May 8 2026
    Influenza is a highly contagious viral infection. As flu season begins in Australia, here’s what you need to know to protect yourself, your family and the most vulnerable in our community. - ਕੀ ਤੁਸੀਂ ਆਸਟ੍ਰੇਲੀਆ ਵਿੱਚ ਇਨਫਲੂਐਂਜਾ ਵਾਇਰਸ ਦੇ ਫੈਲਾਅ ਅਤੇ ਇਸ ਦੇ ਅਸਰ ਬਾਰੇ ਜਾਣਦੇ ਹੋ? ਭਾਵੇਂ ਕਿ ਇਸ ਦਾ ਖਤਰਾ ਸਾਰਾ ਸਾਲ ਬਣਿਆ ਰਹਿੰਦਾ ਹੈ ਪਰ ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਇਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਹਲਕੇ ਵਿੱਚ ਲੈਂਦੇ ਹਨ ਜਦਕਿ ਇਸ ਵਾਇਰਸ ਕਾਰਨ ਲੋਕਾਂ ਨੂੰ ਗੰਭੀਰ ਬੀਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਿਸ ਤਰ੍ਹਾਂ ਕਰਨਾ ਹੈ, ਇਹ ਰਿਪੋਰਟ ਇਸ ਬਾਰੇ ਚਾਨਣਾ ਪਾਉਂਦੀ ਹੈ।
    Show More Show Less
    9 mins
  • Tips to reduce petrol costs | Fuel in Focus - ਆਸਟ੍ਰੇਲੀਆ ਐਕਸਪਲੇਨਡ : ਪੈਟਰੋਲ ਦਾ ਖਰਚਾ ਘਟਾਉਣ ਲਈ ਸੁਝਾਅ|'ਫਿਊਲ ਇਨ ਫੋਕਸ'
    Apr 29 2026
    Rising fuel prices are putting pressure on household budgets across Australia, and for many people, it’s changing the way they travel. So what can you do to reduce your fuel costs without giving up your daily routine? Here are some simple, practical ways to save money on petrol. - ਸਮੁੱਚੇ ਆਸਟ੍ਰੇਲੀਆ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਪਰਿਵਾਰਾਂ ਦੇ ਬਜਟ ਉੱਤੇ ਦਬਾਅ ਪਾ ਰਹੀਆਂ ਹਨ - ਅਤੇ ਬਹੁਤ ਸਾਰੇ ਲੋਕਾਂ ਲਈ, ਇਸ ਕਾਰਨ ਉਨ੍ਹਾਂ ਦੇ ਸਫਰ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਤਾਂ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਛੱਡੇ ਬਿਨਾਂ ਤੇਲ ਦੇ ਖਰਚੇ ਨੂੰ ਘੱਟ ਕਰਨ ਲਈ ਕੀ ਕਰ ਸਕਦੇ ਹੋ? ਪੈਟ੍ਰੋਲ ’ਤੇ ਪੈਸੇ ਬਚਾਉਣ ਲਈ ਕੁਝ ਸਰਲ ਅਤੇ ਵਿਹਾਰਿਕ ਤਰੀਕੇ ਇੱਥੇ ਦਿੱਤੇ ਗਏ ਹਨ।
    Show More Show Less
    7 mins
  • Women’s legal services in Australia: Understanding your options - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਮਹਿਲਾਵਾਂ ਲਈ ਕਾਨੂੰਨੀ ਸੇਵਾਵਾਂ – ਆਪਣੇ ਵਿਕਲਪਾਂ ਨੂੰ ਸਮਝੋ
    Apr 17 2026
    Workplace discrimination, gender-based violence and financial inequality—these are just some of the reasons why women need dedicated legal services. You don’t have to navigate the legal system alone. In Australia, free legal services exist to advocate for vulnerable women in ways that are safe, confidential and culturally appropriate. - ਕੰਮ-ਕਾਜ ਵਾਲੀ ਥਾਂ ਉੱਤੇ ਭੇਦਭਾਵ, ਲਿੰਗ ਆਧਾਰਿਤ ਹਿੰਸਾ ਅਤੇ ਆਰਥਿਕ ਅਸਮਾਨਤਾ- ਇਹ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਮਹਿਲਾਵਾਂ ਨੂੰ ਵਿਸ਼ੇਸ਼ ਕਾਨੂੰਨੀ ਸੇਵਾਵਾਂ ਦੀ ਲੋੜ ਹੁੰਦੀ ਹੈ। ਤੁਹਾਨੂੰ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਇਕੱਲਿਆਂ ਨਹੀਂ ਕਰਨਾ। ਆਸਟ੍ਰੇਲੀਆ ਵਿੱਚ, ਅਸੁਰੱਖਿਅਤ ਮਹਿਲਾਵਾਂ ਨੂੰ ਅਧਿਕਾਰਾਂ ਦੀ ਵਕਾਲਤ ਕਰਨ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਉਪਲਬਧ ਹਨ, ਜੋ ਸੁਰੱਖਿਅਤ, ਗੁਪਤ ਅਤੇ ਸੱਭਿਆਚਾਰਕ ਤੌਰ ’ਤੇ ਢੁੱਕਵੇਂ ਹਨ।
    Show More Show Less
    11 mins
  • Thinking of a career change? Here are some tips and options to consider - ਆਸਟ੍ਰੇਲੀਆ ਐਕਸਪਲੇਨਡ : ਕੀ ਤੁਸੀਂ ਕਰੀਅਰ ਬਦਲਣ ਬਾਰੇ ਸੋਚ ਰਹੇ ਹੋ? ਜਾਣੋ, ਆਸਟ੍ਰੇਲੀਆ ਵਿੱਚ ਨੌਕਰੀਆਂ ਕਿਵੇਂ ਬਦਲਣੀਆਂ ਹਨ?
    Apr 9 2026
    Looking to step into a new career? You're not the only one, the stats suggest. No matter your age, background or whether English is your first language, a career change at some point is almost inevitable nowadays. In Australia, support is available to help you through the process. - ਕੀ ਤੁਸੀਂ ਇੱਕ ਨਵੇਂ ਕਰੀਅਰ ਵਿੱਚ ਕਦਮ ਰੱਖਣਾ ਚਾਹੁੰਦੇ ਹੋ? ਅੰਕੜੇ ਦੱਸਦੇ ਹਨ ਕਿ ਅਜਿਹਾ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਉਮਰ, ਪਿਛੋਕੜ ਜਾਂ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਹੈ ਜਾਂ ਨਹੀਂ, ਹੁਣ ਕਿਸੇ ਵੀ ਸਮੇਂ ਕਰੀਅਰ ਵਿੱਚ ਤਬਦੀਲੀ ਆਮ ਗੱਲ ਹੈ। ਆਸਟ੍ਰੇਲੀਆ ਵਿੱਚ, ਇਸ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।
    Show More Show Less
    9 mins