SBS Punjabi - ਐਸ ਬੀ ਐਸ ਪੰਜਾਬੀ cover art

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

By: SBS
Listen for free

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Hourly Politics & Government Social Sciences
Episodes
  • ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਰਿਕਾਰਡ 2.7 ਟਨ ਨਸ਼ਾ ਬਰਾਮਦ, ਸਿਡਨੀ ਦੇ ਦੋ ਵਿਅਕਤੀਆਂ 'ਤੇ ਦੋਸ਼
    Jun 22 2026
    ਆਸਟ੍ਰੇਲੀਆਈ ਪੁਲਿਸ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਦਾ ਦਾਅਵਾ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 816 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਨਸ਼ੀਲਾ ਪਦਾਰਥ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ ਅੰਦਰ ਲੁਕਾ ਕੇ ਰੱਖਿਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਕੋਕੀਨ ਉੱਤਰੀ ਕੁਈਨਜ਼ਲੈਂਡ ਰਾਹੀਂ ਸਿਡਨੀ ਦੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਤੱਕ ਪਹੁੰਚਾਈ ਜਾ ਰਹੀ ਸੀ। ਮਾਮਲੇ ਵਿੱਚ ਸਿਡਨੀ ਦੇ ਦੋ ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਹਨ, ਜਦਕਿ ਜਾਂਚ ਏਜੰਸੀਆਂ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...
    Show More Show Less
    5 mins
  • ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ
    Jun 22 2026
    ਸਪੇਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਗਰੁੱਪ H ਵਿੱਚ ਟਾਪ ਸਥਾਨ ਹਾਸਲ ਕਰ ਲਿਆ, ਜਦਕਿ ਕਾਬੋ ਵਰਡੇ (Cabo Verde) ਦੀ ਟੀਮ ਨੇ ਆਪਣਾ ਪਹਿਲਾ ਵਰਲਡ ਕੱਪ ਗੋਲ ਕਰਕੇ ਇਤਿਹਾਸ ਰਚ ਦਿੱਤਾ। ਗਰੁੱਪ G ਵਿੱਚ ਬੈਲਜੀਅਮ ਅਤੇ ਇਰਾਨ ਵਿਚਾਲੇ ਰੋਮਾਂਚਕ ਮੁਕਾਬਲਾ ਬਿਨਾਂ ਗੋਲ ਦੇ ਖਤਮ ਹੋਇਆ ਜਦਕਿ ਮਿਸਰ (egypt) ਨੇ ਦੂਜੇ ਹਾਫ਼ ਵਿੱਚ ਦਬਦਬੇਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 nal ਹਰਾਇਆ।
    Show More Show Less
    4 mins
  • ਭਾਰਤੀ ਮੂਲ ਦਾ ਫਾਇਨਾਂਸ ਕਰਮਚਾਰੀ ਸੂਰਜ ਚੇਰੂਕਟ ਕਿਵੇਂ ਬਣਿਆ ਵਿਸ਼ਵ ਪ੍ਰਸਿੱਧ ਰੈਪਰ ‘ਹਨੂੰਮਾਨਕਾਈਂਡ’
    Jun 22 2026
    ਸੂਰਜ ਚੇਰੂਕਟ, ਜੋ ‘ਹਨੂੰਮਾਨਕਾਈਂਡ’ ਦੇ ਨਾਮ ਨਾਲ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ, ਆਪਣੀ ਪਛਾਣ ਨੂੰ ਆਮ ਪਰਿਭਾਸ਼ਾਵਾਂ ਤੋਂ ਵੱਖਰੇ ਤਰੀਕੇ ਨਾਲ ਵੇਖਦੇ ਹਨ। ਉਹ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਸਿਰਫ਼ ‘ਭਾਰਤੀ ਰੈਪਰ’ ਨਹੀਂ, ਸਗੋਂ ‘ਰੈਪਰ ਜੋ ਭਾਰਤ ਨਾਲ ਰਾਬਤਾ ਰੱਖਦਾ ਹੈ’ ਵਜੋਂ ਦੇਖਦੇ ਹਨ। ਫਾਇਨਾਂਸ ਖੇਤਰ ਵਿੱਚ ਚੰਗੀ ਨੌਕਰੀ ਛੱਡ ਕੇ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਚੁਣੀ ਅਤੇ ਆਪਣੇ ਰੈਪ ‘ਬਿਗ ਡੌਗਸ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਈ। ਉਨ੍ਹਾਂ ਦੇ ਗਾਣੇ ਯੂਐਸ ਬਿਲਬੋਰਡ ਹੌਟ 100 ਅਤੇ ਆਸਟ੍ਰੇਲੀਆਈ ARIA ਚਾਰਟ ਤੱਕ ਪਹੁੰਚੇ ਹਨ, ਅਤੇ ਉਨ੍ਹਾਂ ਦੇ ਇੱਕ ਗਾਣੇ ਨੂੰ ਹੀ ਅੱਧੇ ਅਰਬ ਤੋਂ ਵੱਧ ਵਾਰ ਸਟ੍ਰੀਮ ਕੀਤਾ ਗਿਆ ਹੈ। ਫਿਰ ਵੀ ਉਹ ਕਹਿੰਦੇ ਹਨ ਕਿ ਉਹ ਅਜੇ ਵੀ ਆਪਣੀ ਕਲਾਤਮਕ ਪਛਾਣ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਹਨ। 'ਹਨੂੰਮਾਨਕਾਈਂਡ’ ਦੇ ਸਫ਼ਰ ਬਾਰੇ ਹੋਰ ਜਾਨਣ ਲਈ ਇਹ ਇੰਟਰਵਿਊ ਸੁਣੋ...
    Show More Show Less
    10 mins
adbl_web_anon_alc_button_suppression_t1
No reviews yet