• ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਰਿਕਾਰਡ 2.7 ਟਨ ਨਸ਼ਾ ਬਰਾਮਦ, ਸਿਡਨੀ ਦੇ ਦੋ ਵਿਅਕਤੀਆਂ 'ਤੇ ਦੋਸ਼
    Jun 22 2026
    ਆਸਟ੍ਰੇਲੀਆਈ ਪੁਲਿਸ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਦਾ ਦਾਅਵਾ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 816 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਨਸ਼ੀਲਾ ਪਦਾਰਥ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ ਅੰਦਰ ਲੁਕਾ ਕੇ ਰੱਖਿਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਕੋਕੀਨ ਉੱਤਰੀ ਕੁਈਨਜ਼ਲੈਂਡ ਰਾਹੀਂ ਸਿਡਨੀ ਦੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਤੱਕ ਪਹੁੰਚਾਈ ਜਾ ਰਹੀ ਸੀ। ਮਾਮਲੇ ਵਿੱਚ ਸਿਡਨੀ ਦੇ ਦੋ ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਹਨ, ਜਦਕਿ ਜਾਂਚ ਏਜੰਸੀਆਂ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...
    Show More Show Less
    5 mins
  • ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ
    Jun 22 2026
    ਸਪੇਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਗਰੁੱਪ H ਵਿੱਚ ਟਾਪ ਸਥਾਨ ਹਾਸਲ ਕਰ ਲਿਆ, ਜਦਕਿ ਕਾਬੋ ਵਰਡੇ (Cabo Verde) ਦੀ ਟੀਮ ਨੇ ਆਪਣਾ ਪਹਿਲਾ ਵਰਲਡ ਕੱਪ ਗੋਲ ਕਰਕੇ ਇਤਿਹਾਸ ਰਚ ਦਿੱਤਾ। ਗਰੁੱਪ G ਵਿੱਚ ਬੈਲਜੀਅਮ ਅਤੇ ਇਰਾਨ ਵਿਚਾਲੇ ਰੋਮਾਂਚਕ ਮੁਕਾਬਲਾ ਬਿਨਾਂ ਗੋਲ ਦੇ ਖਤਮ ਹੋਇਆ ਜਦਕਿ ਮਿਸਰ (egypt) ਨੇ ਦੂਜੇ ਹਾਫ਼ ਵਿੱਚ ਦਬਦਬੇਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 nal ਹਰਾਇਆ।
    Show More Show Less
    4 mins
  • ਭਾਰਤੀ ਮੂਲ ਦਾ ਫਾਇਨਾਂਸ ਕਰਮਚਾਰੀ ਸੂਰਜ ਚੇਰੂਕਟ ਕਿਵੇਂ ਬਣਿਆ ਵਿਸ਼ਵ ਪ੍ਰਸਿੱਧ ਰੈਪਰ ‘ਹਨੂੰਮਾਨਕਾਈਂਡ’
    Jun 22 2026
    ਸੂਰਜ ਚੇਰੂਕਟ, ਜੋ ‘ਹਨੂੰਮਾਨਕਾਈਂਡ’ ਦੇ ਨਾਮ ਨਾਲ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ, ਆਪਣੀ ਪਛਾਣ ਨੂੰ ਆਮ ਪਰਿਭਾਸ਼ਾਵਾਂ ਤੋਂ ਵੱਖਰੇ ਤਰੀਕੇ ਨਾਲ ਵੇਖਦੇ ਹਨ। ਉਹ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਸਿਰਫ਼ ‘ਭਾਰਤੀ ਰੈਪਰ’ ਨਹੀਂ, ਸਗੋਂ ‘ਰੈਪਰ ਜੋ ਭਾਰਤ ਨਾਲ ਰਾਬਤਾ ਰੱਖਦਾ ਹੈ’ ਵਜੋਂ ਦੇਖਦੇ ਹਨ। ਫਾਇਨਾਂਸ ਖੇਤਰ ਵਿੱਚ ਚੰਗੀ ਨੌਕਰੀ ਛੱਡ ਕੇ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਚੁਣੀ ਅਤੇ ਆਪਣੇ ਰੈਪ ‘ਬਿਗ ਡੌਗਸ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਈ। ਉਨ੍ਹਾਂ ਦੇ ਗਾਣੇ ਯੂਐਸ ਬਿਲਬੋਰਡ ਹੌਟ 100 ਅਤੇ ਆਸਟ੍ਰੇਲੀਆਈ ARIA ਚਾਰਟ ਤੱਕ ਪਹੁੰਚੇ ਹਨ, ਅਤੇ ਉਨ੍ਹਾਂ ਦੇ ਇੱਕ ਗਾਣੇ ਨੂੰ ਹੀ ਅੱਧੇ ਅਰਬ ਤੋਂ ਵੱਧ ਵਾਰ ਸਟ੍ਰੀਮ ਕੀਤਾ ਗਿਆ ਹੈ। ਫਿਰ ਵੀ ਉਹ ਕਹਿੰਦੇ ਹਨ ਕਿ ਉਹ ਅਜੇ ਵੀ ਆਪਣੀ ਕਲਾਤਮਕ ਪਛਾਣ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਹਨ। 'ਹਨੂੰਮਾਨਕਾਈਂਡ’ ਦੇ ਸਫ਼ਰ ਬਾਰੇ ਹੋਰ ਜਾਨਣ ਲਈ ਇਹ ਇੰਟਰਵਿਊ ਸੁਣੋ...
    Show More Show Less
    10 mins
  • Australia's 'lottery visa' for Indian youth reopens with a $25 registration fee: What you need to know - 'ਭਾਰਤੀ ਨੌਜਵਾਨਾਂ ਲਈ $25 ਵਿੱਚ ਆਸਟ੍ਰੇਲੀਆ ਦਾ 'ਲਾਟਰੀ' ਵੀਜ਼ਾ': ਵਰਕਿੰਗ ਹਾਲੀਡੇ ਮੇਕਰ ਵੀਜ਼ਾ ਲਈ ਰਜਿਸਟ੍ਰੇਸ਼ਨ ਸ਼ੁਰੂ
    Jun 22 2026
    Often called the 'lottery visa', Australia's Working Holiday Maker visa program is open once again for Indian applicants. The program allows up to 1,000 eligible Indian citizens each year to enter Australia with work rights, with registration costing just $25. Migration experts describe it as one of the most affordable options for young Indians looking to live and work in Australia temporarily. Listen to experienced migration agent Ginni Kochhar answer the most-asked questions regarding this visa program in conversation with SBS Punjabi. - ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਇੱਛੁਕ ਨੌਜਵਾਨ ਭਾਰਤੀਆਂ ਲਈ ‘ਵਰਕਿੰਗ ਹੌਲੀਡੇ’ ਵੀਜ਼ਾ ਪ੍ਰੋਗਰਾਮ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ। ਇਸ ਲਾਟਰੀ ਅਧਾਰਿਤ ਵੀਜ਼ੇ ਰਾਹੀਂ ਧਾਰਕਾਂ ਨੂੰ ਪੂਰੇ ਕੰਮ ਕਰਨ ਦੇ ਅਧਿਕਾਰ ਮਿਲਦੇ ਹਨ ਅਤੇ ਇਹ ਸਥਾਈ ਨਿਵਾਸ (PR) ਵੱਲ ਜਾਣ ਦੇ ਹੋਰ ਰਸਤੇ ਵੀ ਖੋਲ੍ਹ ਸਕਦਾ ਹੈ। ਸਿਰਫ਼ 25 ਡਾਲਰ ਦੀ ਰਜਿਸਟ੍ਰੇਸ਼ਨ ਫੀਸ ਵਾਲਾ ਇਹ ਵੀਜ਼ਾ ਮਾਹਿਰਾਂ ਵੱਲੋਂ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਦੇ ਸਭ ਕਿਫਾਇਤੀ ਚੋਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵੀਜ਼ੇ ਲਈ ਕੌਣ ਅਰਜ਼ੀ ਦੇ ਸਕਦਾ ਹੈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਅਤੇ ਪ੍ਰਕਿਰਿਆ ਕੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ SBS ਪੰਜਾਬੀ ਨੇ ਤਜਰਬੇਕਾਰ ਮਾਈਗ੍ਰੇਸ਼ਨ ਏਜੰਟ ਗਿੰਨੀ ਕੋਚਰ ਨਾਲ ਗੱਲ ਕੀਤੀ ਹੈ। ਇਸ ਵੀਜ਼ੇ ਸਬੰਧੀ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਜਾਣੋ।
    Show More Show Less
    10 mins
  • ਖ਼ਬਰਾਂ ਫਟਾਫੱਟ: ਹੈਨਸਨ ਦੇ ਬਿਆਨਾਂ ਦੀ ਨਿੰਦਾ ਤੋਂ ਅਮਰੀਕਾ-ਈਰਾਨ ਸਮਝੌਤੇ ਤੱਕ ਹਫ਼ਤੇ ਦੀਆਂ ਅਹਿਮ ਖ਼ਬਰਾਂ
    Jun 19 2026
    ਆਸਟ੍ਰੇਲੀਆ ਦੀ ਮਲਟੀਕਲਚਰਲ ਮਾਮਲਿਆਂ ਦੀ ਮੰਤਰੀ ਐਨ ਐਲੀ ਨੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਪੌਲੀਨ ਹੈਨਸਨ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਨਫ਼ਰਤ ਭਰੀਆਂ ਅਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਫੈਡਰੇਸ਼ਨ ਆਫ ਐਥਨਿਕ ਕਮਿਊਨੀਟੀਜ਼ ਕਾਊਂਸਿਲਜ਼ ਆਫ ਆਸਟ੍ਰੇਲੀਆ ਨੇ ਵੀ ਹੈਨਸਨ ਦੇ ਬਿਆਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਸੋਚ ਨੂੰ ਮੁੜ ਉਭਾਰਨ ਅਤੇ ਸਮਾਜ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਹਨ। ਇਸੇ ਦੌਰਾਨ, ਅੰਤਰਰਾਸ਼ਟਰੀ ਪੱਧਰ ‘ਤੇ ਈਰਾਨ ਦੇ ਸੁਪ੍ਰੀਮ ਲੀਡਰ ਅਯਾਤੁੱਲਾ ਮੋਜਤਬਾ ਖਾਮੇਨੇਈ ਨੇ ਅਮਰੀਕਾ ਨਾਲ ਯੁੱਧ ਖਤਮ ਕਰਨ ਲਈ ਇੱਕ ਅੰਤਰਿਮ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਮੁਤਾਬਕ ਇਸ ਸਮਝੌਤੇ ਤੋਂ ਬਾਅਦ ਹੋਰਮੁਜ ਜਲਮਾਰਗ ਮੁੜ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ
    Show More Show Less
    5 mins
  • ਖ਼ਬਰਨਾਮਾ: ਪੌਲੀਨ ਹੈਨਸਨ ਦੇ ‘ਮੋਨੋਕਲਚਰਲ ਆਸਟ੍ਰੇਲੀਆ’ ਸੱਦੇ ਦੀ ਭਾਈਚਾਰਕ ਸਮੂਹਾਂ ਨੇ ਕੀਤੀ ਆਲੋਚਨਾ
    Jun 19 2026
    ਭਾਈਚਾਰਕ ਸਮੂਹਾਂ ਨੇ ਪੌਲੀਨ ਹੈਨਸਨ ਦੇ ‘ਮੋਨੋਕਲਚਰਲ’ ਆਸਟ੍ਰੇਲੀਆ ਵਾਲੇ ਸੱਦੇ ਦੀ ਆਲੋਚਨਾ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਇਸ ਹਫਤੇ ਦੀ ਸ਼ੁਰੂਆਤ ਵਿੱਚ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਆਪਣੇ ਭਾਸ਼ਣ ਵਿੱਚ ਬਹੁ-ਸੱਭਿਆਚਾਰਵਾਦ ਦੀ ਨੀਤੀ ਨੂੰ ਅਸਫਲ ਦੱਸਿਆ ਅਤੇ ਇਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਦਿ ਫੈਡਰੇਸ਼ਨ ਆਫ ਐਥਨਿਕ ਕਮਿਊਨੀਟੀਜ਼ ਕਾਊਂਸਿਲਜ਼ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਹੈਨਸਨ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਅਤੇ ਇਹ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਨੂੰ ਮੁੜ ਸਰੁਜੀਤ ਕਰਨ ਅਤੇ ਵੰਡ ਨੂੰ ਵਧਾਵਾ ਦੇਣ ਦੀ ਇੱਕ ਕੋਸ਼ਿਸ਼ ਹੈ। ਫੈਡਰੇਸ਼ਨ ਦੇ ਮੁਖੀ ਪੀਟਰ ਡੌਕਸ ਦਾ ਕਹਿਣਾ ਹੈ ਕਿ ਮਿਸ ਹੈਨਸਨ ਦੀਆਂ ਟਿੱਪਣੀਆਂ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਅਤੇ ਰਾਸ਼ਟਰੀ ਪਹਿਚਾਣ ਵਿੱਚ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਇਹ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...
    Show More Show Less
    5 mins
  • ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ
    Jun 19 2026
    ਫੀਫਾ ਵਰਲਡ ਕੱਪ 2026 ਦੇ 8ਵੇਂ ਦਿਨ ਦੱਖਣੀ ਕੋਰੀਆ ਨੂੰ ਹਰਾ ਕੇ ਮੈਕਸੀਕੋ ਨਾਕਆਊਟ ਪੜਾਅ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉੱਥੇ ਹੀ ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਸਵਿਟਜ਼ਰਲੈਂਡ ਨੇ ਬੋਸਨੀਆ ਤੇ ਹਰਜ਼ੇਗੋਵੀਨਾ ਖ਼ਿਲਾਫ਼ 4-1 ਦੀ ਜਿੱਤ ਦਰਜ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।
    Show More Show Less
    4 mins
  • ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ
    Jun 19 2026
    ਪੰਜਾਬੀ ਸਾਹਿਤ ਅਤੇ ਸੰਗੀਤ ਵਿੱਚ ਆਪਣੀ ਵਿਲੱਖਣ ਪਹਿਚਾਣ ਲਈ ਜਾਣੇ ਜਾਂਦੇ ਦੇਬੀ ਮਖਸੂਸਪੁਰੀ ਪਿਛਲੇ ਦਿਨੀਂ ਮੈਲਬਰਨ ਪਹੁੰਚੇ ਸਨ। SBS Punjabi ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਨਵੀਂ ਫ਼ਿਲਮ ‘ਚਾਲੀ ਦਿਨ’ ਅਤੇ ਆਪਣੇ ਅਦਾਕਾਰੀ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਹਨ। ਪੰਜਾਬੀ ਨਾਵਲਕਾਰ ਡਾ. ਗੁਰਪ੍ਰੀਤ ਸਿੰਘ ਧੁੱਗਾ ਦੇ ਚਰਚਿਤ ਨਾਵਲ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਨਿਭਾ ਰਹੇ ਹਨ।
    Show More Show Less
    7 mins